ਅਕਸਰ ਮੈਂ ਕਹਿੰਦਾ ਤੇ ਸੁਣਦਾ ਹੋਂਦਾ ਸੀ ਕਿ ਉਰਦੂ ਜ਼ਬਾਨ ਬੜੀ ਮਿੱਠੀ ਹੈ। ਇਕ ਵਾਰ ਮੈਂ ਦੋ "ਭਇਆਂ" ਨੂੰ ਆਪਸ ਵਿਚ ਕੋਈ ਗੱਲ ਬਾਤ ਕਰਦਿਆਂ ਗ਼ੌਰ ਨਾਲ ਸੁਣਿਆ ਤਾਂ ਲੱਗਿਆ ਕਿ ਭੋਜਪੁਰੀ ਵੀ ਬੜੀ ਮਿੱਠੀ ਜ਼ੁਬਾਨ ਹੈ। ਇਸੇ ਤਰ੍ਹਾਂ ਇਕ ਵਾਰ ਮੈਂ ਹਿਮਾਚਲ ਦੇ ਅੰਦਰੁਨੀ ਇਲਾਕੇ ਵਿਚ ਕਿਸੇ ਪਿੰਡ ਗਯਾ ਤੇ ਓਥੇ ਦੇ ਲੋਕਾਂ ਨੂੰ ਆਪਸ ਚ ਗੱਲ ਕਰਦਿਆਂ ਸੁਣ ਕੇ ਕੰਨਾਂ ਨੂੰ ਬੜਾ ਆਰਾਮ ਮਿਲਿਆ। ਹੁਣ ਪਿਛੇ ਕੁਛ ਚਿਰ ਤੋਂ ਪੰਜਾਬੀ ਪੜਦਿਆਂ ਲਿਖਦਿਆਂ ਸੁਣਦਿਆਂ ਬੜੀ ਸੁਖਦ ਹੈਰਾਨਗੀ ਮਨ ਵਿਚ ਪਰਤੀ ਕਿ ਪੰਜਾਬੀ ਵੀ ਤਾਂ ਨਿਰੀ ਖੰਡ ਹੈ ਬਿਨਾ ਕਿਸੀ ਖੁਸ਼ਕੀ ਦੀ ਕੁੜੱਤਣ ਤੇ!
ਇਹਨਾਂ ਤੇ ਇਸ ਤਰ੍ਹਾਂ ਦੇ ਹੋਰ ਅਨੁਭਵਾਂ ਤੋਂ ਬਾਅਦ ਹੁਣ ਸੋਚ ਰਿਹਾਂ ਕਿ ਜ਼ੁੱਬਾਂ ਤਾਂ ਸਾਰਿਆਂ ਫਿੱਕਿਆਂ ਨੇਂ ਜਿਵੇਂ ਗਰਮ ਤੇਲ ਦੀ ਕੜਾਈ ਜੋ ਕਢਿਆਂ ਤਲਿਆਂ ਜਲੇਬਿਆਂ ਜੋ ਹਲੇ ਚਾਸ਼ਨੀ ਚ ਨਹੀਂ ਡੁਬੋਇਆਂ। ਇਸੇ ਤਰ੍ਹਾਂ ਜ਼ੁਬਾਨਾਂ ਦੀ ਮਿਠਾਸ ਵੀ ਸ਼ਾਯਦ ਮਨਾਂ ਤੇ ਵਿਚਾਰਾਂ ਦੀ ਅਵਸਥਾ ਵਾਲੀ ਚਾਸ਼ਨੀ ਚ ਡੁੱਬ ਕੇ ਆਈ ਹੋਣ ਦੀ ਮੁਖਬਰੀ ਹੈ! ਜ਼ੁਬਾਨਾਂ ਤਾਂ ਬੇਜ਼ੁਬਾਨ ਨੇ। ਮਿਠਾਸ ਤਾਂ ਸ਼ਾਇਦ ਕੰਠ ਦੀ ਬਾਂਸੁਰੀ ਚ ਫੂਕ ਮਾਰਦੇ ਸਵਾਸਾਂ ਦੀ ਅਵਸਥਾ ਦੀ ਹੈ।
No comments:
Post a Comment